satwantsidhu
| Forum role | Member since | Last activity | Topics created | Replies created |
|---|---|---|---|---|
| Member | Feb 23, 2011 (15 years) |
- | 1 | 2 |
- Forum role
- Member
- Member since
Feb 23, 2011 (15 years)
- Last activity
- -
- Topics created
- 1
- Replies created
- 2
Bio
ਮੈ ਕੋਣ ਹਾ ਮੈ ਨਹੀ ਜਾਣਦਾ ਮੈ ਚਾਹ ਕੇ ਵੀ ਕਦੇ ਕੁੱਝ ਨਹੀ ਕਰ ਸਕਿਆ ਜੋ ਵੀ ਹੋ ਰਿਹਾ ਹੈ ਉਸ ਦੀ ਮਰਜੀ ਨਾਲ ਸਾਹਾਂ ਦਾ ਆਉਣਾ ਜਾਣਾ ਚਲ ਰਿਹਾ ਤੇ ਇਸ ਤੋ ਅਹਿਸਾਸ ਹੁੰਦਾ ਹੈ ਕੁੱਝ ਵੀ ਨਹੀ ਸਾਇਦ ਪ੍ਰੀਕਿਰਤੀ ਦਾ ਛੋਟਾ ਜਿਹਾ ਅੰਸ ਹਾ ਇਸ ਲਈ ਮੈ ਨਹੀ ਜਾਣਦਾ ਮੈ ਕੋਣ ਹਾ। ਮੈ ਹਮੇਸਾ ਹੀ ਆਪਣੀ ਸੋਚ ਦਾ ਕੈਦੀ ਰਿਹਾ ਹਾ ਮੈਨੁੰ ਦਲੀਲਾ ਦੇਣ ਵਾਲਿਆ ਦਾ ਅੰਤ ਨਹੀ ਕਿ ਮੈਨੂੰ ਅਕਲ ਨਹੀ ਮੈ ਸਿਆਣਾ ਨਹੀ ਮਾਂ ਦਾ ਮੈਨੂੰ ਭੋਲਾ ਕਹਿਣਾ ਬਹੁਤ ਸੋਹਣਾ ਲੱਗਦਾ ਸੀ ਪਰ ਜਦੋ ਮੈਨੂੰ ਪਤਾ ਲੱਗਾ ਕਿ ਮੂਰਖ ਤੇ ਭੋਲਾ ਇੱਕ ਹੀ ਸਬਦ ਨੇ ਤਾ ਮੈ ਸਮਝ ਗਿਆ ਕਿ ਭੋਲਾ ਕਹਿਣਾ ਵੀ ਪਹਿਲਾ ਮੱਲਮ ਪੱਟੀ ਹੱਥ ਚ ਲੈ ਕੇ ਕਿਸੇ ਨੁੰ ਜਖਮ ਦੇਣ ਵਾਂਗ ਹੀ ਹੈ ਪਰ ਮੈ ਸਵਿਕਾਰ ਲਿਆ ਕਿ ਮੈ ਮੂਰਖ ਹੀ ਹਾ । ਪਰ ਮੈ ਆਪਣੇ ਸਿਦਕ ਲਈ ਅਡੋਲ ਰਹਿਣ ਦੀ ਸੋਹ ਖਾਦੀ ਹੈ ਮੈਨੂੰ ਇਹ ਵੀ ਕਿਹਾ ਜਾਦਾ ਹੈ ਕਿ ਮੈ ਕਦੇ ਵੀ ਵੱਡਾ ਨਹੀ ਹੋਇਆ ਹਾ ਸੱਚ ਹੈ ਮੈ ਕਦੇ ਵੱਡਾ ਹੋਣਾ ਹੀ ਨਹੀ ਚਾਹਿਆ ਮੈ ਛੋਟਾ ਹੀ ਠੀਕ ਹਾ ਮੈਨੂੰ ਤਿੱਤਲੀਆ ਹੀ ਪਿਆਰੀਆ ਨੇ ਮੈਨੂੰ ਨੋਟ ਨਹੀ ਚਾਹਿਦੇ ਮੈ ਫੁੱਲਾਂ ਦੇ ਖਿੜਣ ਤੇ ਬੱਚਿਆ ਦੇ ਹੱਸਣ ਚੋ ਹੀ ਦੋਲਤ ਪ੍ਰਾਪਤ ਕਰ ਲੈਦਾ ਹਾ ਇਹ ਕੁਦਰਤੀ ਸੋਮੇ ਵਗਦੇ ਜਾ ਰਹੇ ਨੇ ਪਰ ਕੋਈ ਇਹਨਾਂ ਤੋ ਸੁਚੇਤ ਨਹੀ ਇਹ ਲੁੱਟ ਪਈ ਹੋਈ ਹੈ ਬੱਸ ਲੁੱਟਣ ਵਾਲਾ ਚਾਹਿਦਾ ਹੈ ਕਾਸ ਮੈ ਕਦੇ ਵੀ ਵੱਡਾ ਨਾ ਹੋਵਾ ਜੇ ਮੈ ਵੀ ਸਿਆਣਾ ਹੋ ਗਿਆ ਤਾਂ ਮੈਨੂੰ ਇਹ ਸਮਝ ਆ ਜਾਵੇਗੀ ਕਿ ਇਹ ਰਿਸਤੇ ਨੂੰ ਕਿਵੇ ਵਰਤਣਾ ਆਪਣੇ ਸਵਾਰਥਾ ਲਈ ਮੈਨੂੰ ਉਹ ਰਿਸਤੇ ਹੀ ਨਹੀ ਚਾਹਿਦੇ ਜੋ ਸਿਆਣਪਾ ਨਾਲ ਚਲਦੇ ਨੇ ਮੈਨੁੰ ਕਮਲੇ ਝੱਲੇ ਸਾਕ ਪਸੰਦ ਨੇ ਜੋ ਮੇਰੇ ਨਾਲ ਬਿਨਾਂ ਸਵਾਰਥਾਂ ਦੇ ਜੁੜੇ ਰਹਿਣ।
ਸਿਦਕ ਦੇ ਸਿਰ ਤੇ ਜਟਾਵਾਂ ਨੇ ਉਹ ਫੱਕਰ ਹੈ ਉਹਨਾਂ ਜਟਾਵਾਂ ਚੋ ਜੋ ਜਲਧਾਰਾ ਵਹਿਦੀ ਹੈ ਉਹੀ ਮੇਰੀ ਕਵਿਤਾ ਹੈ ਮੈ ਕੋਮਰਸਿਲ ਨਹੀ ਹਾ ਲਿਖਣਾ ਵੀ ਇੱਕ ਮਜਬੂਰੀ ਹੈ ਕਸਕ ਹੈ ਚੀਸ ਹੈ ਜਿਸ ਵਕਤ ਆਪਣੇ ਆਪ ਤੋ ਬਾਹਰ ਹੋ ਜਾਦਾ ਹਾ ਜਿੰਦਗੀ ਮੋਢਿਆ ਤੇ ਨਹੀ ਚੱਕੀ ਜਾਦੀ ਤਾ ਕਵਿਤਾ ਉਪਜ ਦੀ ਹੈ। ਇਹ ਸਬਦ ਰੁੱਖਾ ਵਾਂਗ ਨੇ ਜੋ ਕਾਰਬਨ ਪੀ ਕੇ ਆਕਸੀਜਨ ਛੱਡਦੇ ਨੇ ਇਹਨਾ ਸਬਦਾਂ ਨੇ ਮੇਰਾ ਸਾਰਾ ਦਰਦ ਪੀ ਲਿਆ ਮੇਰੇ ਜਹਿਨ ਚੋ ਸਾਰੀ ਜਹਿਰ ਚੂਸ ਲਈ ਤੇ ਮੈ ਬਚ ਗਿਆ ਪਰ ਇਹ ਗੀਤ ਮੇਰੇ ਨੀਲੇ ਹੋ ਗਏ ।
ਸਬਦਾ ਨੇ ਜਹਿਰ ਪੀ ਲਿਆ
ਜਹਿਨ-ਏ-ਬਦਨੀਤ ਦਾ
ਸ਼ਿਵ ਜੀ ਤੋ ਨੀਲਾ ਹੋ ਗਿਆ
ਪਿੰਡਾ ਮੇਰੇ ਗੀਤ ਦਾ
ਕਲਾਂ ਪ੍ਰਮਾਤਮਾ ਦਾ ਰੂਪ ਹੈ ਸੱਭ ਤੋ ਵੱਡਾ ਕਲਾਕਾਰ ਨਿਰਕਾਰ ਹੈ ਜਿਸ ਮਹਾਨ ਕਲਾਂ ਦੇ ਸਦਕੇ ਇਹ ਕੁਦਰਤ ਦੀ ਸਿਰਜਣਾ ਹੈ ਜਦੋ ਵੀ ਕੋਈ ਕਵਿਤਾ ਲਿਖਦਾ ਹੈ ਉਹ ਜਿਨਾਂ ਅੰਤਰਮੁੱਖੀ ਹੋਵੇਗਾ ਉਨੀ ਹੀ ਡੁੰਘੀ ਕਵਿਤਾ ਲਿਖੇਗਾ ਪਰ ਉਹ ਉਸ ਵਕਤ ਦਾ ਰੰਗ ਹੈ ਉਸ ਵਕਤ ਦੀ ਸਮਾਧੀ ਝਲਕ ਹੈ ਪਰ ਕਵਿਤਾ ਲਿਖਣ ਵੇਲੇ ਮੈ ਨਹੀ ਹੁੰਦਾ ਕੋਈ ਹੋਰ ਹੁੰਦਾ ਹੈ ਬਾਅਦ ਚ ਮੈ ਇੱਕ ਘਟੀਆ ਇਨਸਾਨ ਹੁੰਦਾ ਹਾ। ਹਰ ਵਕਤ ਕਵੀ ਬਨਣ ਦਾ ਮਤਲਬ ਕਿ ਤੁਸੀ ਕੁਦਰਤ ਨਾਲ ਇਕਮਿਕ ਹੋ, ਜੇਕਰ ਇਕਮਿਕ ਹੋ ਤਾ ਤੁਸੀ ਕੁਦਰਤ ਹੋ ਕੁਦਰਤ ਰੱਬ ਹੈ ਤੇ ਰੱਬ ਤੁਸੀ ਹੋ ਇਹ ਸੰਭਵ ਨਹੀ ਜੋ ਹਰ ਵਕਤ ਇੱਕਮਿੱਕ ਹੋਏ ਨੇ ਉਹਨਾਂ ਦੀ ਕਵਿਤਾ ਬਾਣੀ ਬਣ ਕੇ ਪ੍ਰਗਟ ਹੋਈ ਹੈ ਤੇ ਉਹ ਬਣੇ ਨੇ ਰੱਬ ਦਾ ਰੂਪ ਤੇ ਕੁਦਰਤ ਦੇ ਵਿੱਚ ਹੀ ਵਲੀਨ ਹੋ ਗਏ ਜੋਤਾਂ ਚ ਜੋਤਾ ਰਲ ਗਈਆ ਪਰ ਇਹ ਜਰੂਰ ਹੈ ਜੇ ਉਹ ਧੁਰ ਕੀ ਬਾਣੀ ਹੈ ਤਾ ਇਹ ਦੁਨੀਆ ਵਿਯੋਗ ਦੀ ਕਵਿਤਾ ਉਰ ਕੀ ਬਾਣੀ ਹੈ। ਕਵਿਤਾ ਅਤੇ ਕਵਿਤਾ ਦੇ ਰਚਨਾਹਾਰ ਨੂੰ ਜੋੜ ਕੇ ਨਾ ਦੇਖੋ, ਇਹ ਦੋਵੇਂ ਅਲੱਗ ਅਲੱਗ ਨੇ ਸਾਹਿਤ ਦਾ ਸਤਿਕਾਰ ਕਰੋ ਪਰ ਕਵਿ ਦੇ ਨਿੱਜੀਪਣ ਨੂੰ ਨਹੀ। ਹਾ ਇਹ ਹੋ ਸਕਦਾ ਹੈ ਕਿ ਤੁਹਾਨੂੰ ਮੇਰੀ ਕਵਿਤਾ ਪਸੰਦ ਆ ਜਾਵੇ ਪਰ ਮੈ ਵਧੀਆ ਕਵਿਤਾ ਲਿਖਣ ਨਾਲ ਵਧਿਆ ਇਨਸਾਨ ਨਹੀ ਬਣ ਸਕਦਾ ਕਿਉਕਿ ਉਸ ਤੋ ਬਾਅਦ ਮੈ ਬੋਧਿਕ ਨਹੀ ਹੁੰਦਾ ਮੈ ਆਮ ਬਣ ਜਾਦਾ ਹਾ।
ਮੈਨੂੰ ਕਈ ਵਾਰ ਪੁੱਛਿਆ ਗਿਆ ਹੈ ਕਿ ਕਵਿਤਾ ਕਿਵੇਂ ਲਿਖੀ ਦੀ ਹੈ ਮੈ ਹਮੇਸਾਂ ਹੀ ਇਹ ਕਹਿੰਦਾ ਹਾ ਕਿ ਕਵਿਤਾ ਆਪ ਹੱਥ ਫੜ੍ਹ ਕੇ ਲਿਖਾਵਾਉਂਦੀ ਹੈ ਜੋ ਦਿਲ ਚ’ ਹੈ ਜੋ ਜਹਿਨ ਚ’ ਹੈ ਉਸ ਨੂੰ ਬਾਹਰ ਕੱਡੋ ਦਿਲ ਤੋ ਬੋਲੋ ਹਰ ਚੀਜ ਨੂੰ ਮਾਣਣਾ ਸਿੱਖੋ ਦੁੱਖ ਵੀ ਸੁੱਖ ਵੀ ਵਿਯੋਗ ਵੀ ਸੰਜੋਗ ਵੀ ਵਸਲਾਂ ਵੀ ਹਿਜਰ ਵੀ ਉਦਾਸੀਆ ਵੀ ਰੰਗੀਨ ਨੇ। ਆਪਣਾ ਮੰਥਨ ਕਰੋ ਜੇਕਰ ਤੁਸੀ ਕੁਦਰਤ ਨਾਲ ਇੱਕ ਮਿੱਕ ਹੋ ਤਾ ਤੁਸੀ ਕਿਸੇ ਨੂੰ ਆਪਣੇ ਪਿਆਰ ਦਾ ਇਜਹਾਰ ਕਰੋ ਜਾ ਉਸ ਦੀ ਸਿਫਤ ਕਰੋ ਤਾ ਤੁਹਾਡੇ ਬੋਲ ਕਵਿਤਾਂ ਤੋ ਘੱਟ ਨਹੀ ਹੋਣਗੇ। ਜੇਕਰ ਤੁਸੀ ਸੱਚ ਹੀ ਦੁੱਖ ਤੇ ਵਿਯੋਗ ਹਿਜਰ ਤੇ ਬਿਰਹਾਂ ਨੂੰ ਭੋਗ ਰਹੇ ਹੋ ਤਾ ਉਸ ਨੂੰ ਸੱਚੇ ਦਿੱਲੋਂ ਬੋਲ ਕੇ ਦੱਸੋ ਉਹ ਵੀ ਕਵਿਤਾ ਹੈ ਮੇਰੀ ਕਵਿਤਾ ਮੇਰਾ ਆਪਣਾ ਮੰਥਨ ਹੈ।
ਮੈਨੂੰ ਆ ਗਿਆ ਚੇਤਾ ਤੇਰਾ
ਦਿਲ ਸਾਗਾਰ ਹੋਇਆ ਰੇਤਾ ਮੇਰਾ
ਪਾ ਗਮਾ ਦੇ ਨਾਗ ਦਾ ਨੇਤਰਾ
ਹੋਇਆ ਮੰਥਨ-ਏ-ਅਤੀਤ ਦਾ
ਸੋਚਦਾ ਰਿਹਾ ਕਿ ਲੋਕਾ ਨੇ ਪੱਥਰਾਂ ਚੋ ਰੱਬ ਕੱਡਿਆ ਹੈ ਬੱਸ ਵਿਸਵਾਸ ਹੈ ਭਗਤ ਕਬੀਰ ਦਾ ਸਲੋਕ ਹੈ ” ਮ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸੇ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ” ਮਨ ਨੇ ਮਨ ਲਿਆ ਕਿ ਹੈ ਕਿ ਰੱਬ ਹੈ ਤਾ ਹੈ ਜੇ ਕਿਸੇ ਨੇ ਮੰਨ ਲਿਆ ਕਿ ਰੱਬ ਨਹੀ ਹੈ ਤਾ ਬੱਸ ਉਸ ਨਾਲ ਜਿਨੀ ਮਰਜੀ ਵਿਚਾਰ ਕਰ ਲਵੋ ਉਹ ਨਹੀ ਮੰਨੇਗਾ ਤੇ ਮੈ ਵੀ ਇਸ ਵਿਸਵਾਸ ਨਾਲ ਤੁਰਿਆ ਕਿ ਜੇ ਲੋਕ ਪੱਥਰਾਂ ਚੋ ਰੱਬ ਕੱਡਦੇ ਨੇ ਤਾ ਮੈ ਬੰਦੇ ਚੋ ਰੱਬ ਪਾ ਲਵਾਗਾਂ । ਯਾਦ ਚੇਤਨਾ ਸਿਮਰਨ ਜਪੁ ਸੱਭ ਦਾ ਇੱਕ ਹੀ ਮਤਲਬ ਹੈ ਰੈਪੀਟੇਸਨ ਬਾਰ ਬਾਰ ਯਾਦ ਕਰਨਾ ਰਪੀਟ ਕਰਨਾ ਤੇ ਜਿਸ ਦਿਨ ਕਿਸੇ ਨਾਲ ਪਿਆਰ ਹੁੰਦਾ ਹੈ ਉਸ ਨੂੰ ਯਾਦ ਕਰਨ ਲਈ ਸਮਾਧੀ ਨਹੀ ਲਾਉਣੀ ਪੈਦੀਂ ਜਪੁ ਨਹੀ ਕਰਨਾ ਪੈਂਦਾ ਕਿਉਕਿ ਉਹ ਆਪ ਮੁਹਾਰੇ ਹੀ ਸਾਹੋ ਸਾਹੀ ਰੱਟਿਆ ਹੁੰਦਾ ਹੈ ਤੇ ਇਹ ਵਿਧੀ ਭਗਤਾ ਨੇ ਅਪਣਾਈ ਸੀ ਕਿ ਜਿਸ ਦਿਨ ਇਹ ਜਪੁ ਦਿਲ ਵਿੱਚ ਵੱਸ ਜਾਵੇਗਾ ਤਾ ਸਮਝੋ ਕਿ ਪਿਆਰ ਹੋ ਗਿਆ ਪਿਆਰ ਦਾ ਅਹਿਸਾਸ ਸਾਰੀ ਦੁਨੀਆ ਆਪਣੇ ਲਈ ਲੱਗਦੀ ਹੈ ਤੇ ਇਨਸਾਨ ਸੁਕਰਾਨੇ ਕਰਦਾ ਨਹੀ ਥੱਕਦਾ । ਇਹ ਰੰਗ ਫੱਕਰਾਂ ਦਾ ਹੁੰਦਾ ਹੈ ਕਿ ਸਾਰਾ ਦਿਨ ਹਸਦੇ ਨਿਰਮਲ ਝਿਰਮਲ ਚਿਹਰੇ ਤੇ ਪ੍ਰਮਾਤਮਾ ਦਾ ਜੱਸ ਕਰਦੇ ਰਹਿਣਾ ਸੁਕਰਾਣੇ ਕਰਦੇ ਰਹਿਣਾ ਇੱਥੋ ਤੱਕ ਜੇਕਰ ਤੰਗੀ ਵੀ ਹੈ ਤਾ ਵੀ ” ਇਕਨਾ ਦੁੱਖ ਭੁਖ ਸਦ ਮਾਰ ਇਹ ਭੀ ਦਾਤ ਤੇਰੀ ਦਾਤਾਰ” ਦਾ ਉਚਾਰਨ ਕਰਕੇ ਸੁਕਰ ਮਨਾਉਂਦੇ ਨੇ । ਮਤਲਬ ਕਿ ਉਸ ਦੇ ਹੁਕਮ ਨੂੰ ਮੰਨਣਾ ਆਤਮਸਮਰਪਣ ਕਰਨਾ ਉਹਦੇ ਪਿਆਰ ਦੇ ਰੰਗ ਚ’ ਰੰਗੇ ਜਾਣਾ ਹੀ ਪਿਆਰ ਦੀ ਪਹਿਲੀ ਸੋਹ ਹੈ ਉਸ ਸਮੇਂ ਪ੍ਰਮਾਤਮਾ ਦੀ ਗੋਦ ਦਾ ਨਿਘ ਮਿਲ ਰਿਹਾ ਹੈ। ਬੱਚਿਆ ਨਾਲ ਪਿਆਰ ਹੈ ਯਾਦ ਕਰਨ ਲਈ ਚਿੱਮਟੇ ਛੈਣੇ ਨਹੀ ਵਜਾਉਣੇ ਪੈਦੇ ਉਹ ਆਪਣੇ ਆਪ ਹੀ ਯਾਦ ਹੈ ਹਰ ਸਾਕ ਜੋ ਪਿਆਰਾ ਹੈ ਉਸ ਨੂੰ ਯਾਦ ਕਰਨ ਲਈ ਕਿਸੇ ਵਿਧੀ ਦਾ ਇਸਤੇਮਾਲ ਨਹੀ ਕਰਨਾਂ ਪੈਂਦਾ ਸੋ ਗੱਲ ਤਾ ਇਹੀ ਹੈ ਕਿ ਪ੍ਰਮਾਤਮਾ ਨਾਲ ਪਿਆਰ ਨਹੀ ਕਿਉਕਿ ਅਸੀ ਬਹੁਤ ਸਿਆਣੇ ਹਾ ਅਸੀ ਉਸ ਨਾਲ ਹੀ ਪਿਆਰ ਕਰਦੇ ਹਾ ਜੋ ਸਾਨੁੰ ਕੁੱਝ ਦਿੰਦਾ ਹੈ ਜਦੋ ਕੁੱਝ ਪ੍ਰਮਾਤਮਾ ਵੀ ਸਾਨੂੰ ਦੇਂਦਾ ਹੈ ਤਾ ਉਹ ਵੀ ਬਹੁਤ ਪਿਆਰਾ ਲੱਗਦਾ ਹੈ ਇਸ ਲਈ ਮੈ ਕਦੇ ਵੀ ਸਿਆਣਾ ਹੋਣ ਦੀ ਕੋਸਿਸ ਨਹੀ ਕੀਤੀ ਵੰਡਣ ਦੀ ਕੋਸਿਸ ਕਰੋ ਗੀਜੇ ਭਰਨ ਦੀ ਨਾ ਕਰੋ ਪਰ ਜਦੋ ਨਿਸਕਾਮੀ ਪਿਆਰ ਹੁੰਦਾ ਹੈ ਤਾ ਪ੍ਰਮਾਤਮਾ ਪ੍ਰਗਟ ਹੋ ਜਾਦਾ ਹੈ ਉਹ ਜਪੁ ਦੇ ਰੱਟੇ ਚ ਤੁਹਾਡਾ ਸੱਜਣ ਹੋਵੇ ਤੂੰ ਮੇਰਾ ਰੱਬ ਮੈ ਤੇਰਾ ਤਾ ਵੀ ਬਹੁਤ ਸੋਖਾ ਹੈ ਤੁਹਾਨੁੰ ਯੋਗ ਜਪੁ ਤਪ ਕੁੱਝ ਕਰਨ ਦੀ ਲੋੜ ਨਹੀ ਦੋ ਦਿਲਾਂ ਦਾ ਮੇਲ ਵੀ ਜੋਤਾਂ ਚ ਜੋਤਾਂ ਚ ਵਲੀਣ ਹੋਣਾ ਹੀ ਹੈ।
ਹਰ ਵਿਅਕਤੀ ਸਮਾਜ ਸੁਧਾਰਕ ਬਣ ਜਾਦਾ ਹੈ ਸਿਸਟਮ ਤੇ ਦੋਸ਼ ਦਿੰਦਾ ਹੈ ਇਹੀ ਸੱਭ ਤੋ ਵੱਡੀ ਖਾਮੀ ਹੈ ਆਪਣੇ ਤੋ ਸੁਰੂ ਕਰੋ ਆਪਣੇ ਆਪ ਨੂੰ ਜੇਕਰ ਹਰ ਇਨਸਾਨ ਸਹੀ ਕਰਨ ਚ ਜੁੱਟ ਗਿਆ ਤਾ ਸਾਰਾ ਸਮਾਜ ਹੀ ਸਹੀ ਹੋ ਜਾਵੇਗਾ ਬੱਸ ਫਰਕ ਇਹ ਕਿ ਅਸੀਂ ਦੂਜੇ ਦੇ ਦੋਸਾ ਨਾਲ ਕਿਸੇ ਨੁੰ ਸੁਧਾਰਣਾ ਸੁ੍ਰੂ ਕਰਦੇ ਹਾ ਤੇ ਆਪ ਭੂੱਲ ਜਾਦੇ ਹਾ ਕਿ ਅਸੀ ਕੀ ਕਰ ਰਹੇ ਹਾ। ਜਿਵੇ ਕਿ ਸਮਾਜ ਵਿੱਚ ਦਹੇਜ , ਵਿਆਹ , ਭਰੂਣ ਹੱਤਿਆ ਵੱਡੇ ਦੋਸ਼ ਹਨ ਇਹਨਾਂ ਨੂੰ ਆਪਣੇ ਤੇ ਲਾਗੂ ਕਰੋ ਮੈ ਕਦੇ ਵੀ ਵਿਆਹ ਦੀ ਘਟਿਆ ਰਸਮ ਨਹੀ ਪੁਗਾਂਉਣੀ ਚਾਹਾਂਗਾ ਇਹ ਝੂੱਠੀਆ ਧਰਮ ਦੇ ਨਾਂ ਤੇ ਬਲੈਕ ਮੇਲ ਕਰਨ ਵਾਲੀਆ ਗੱਲਾਂ ਹਨ। ਜੇਕਰ ਉਸ ਦਿਨ ਗੁਰੂ ਦੀ ਹਜੂਰੀ ਅਤੇ ਰਿਸਤੇਦਾਰਾ ਦੀ ਅਗਵਾਈ ਚ’ ਅਸੀ ਫੇਰੇ ਲੈਦੇ ਹਾਂ ਨਾਲ ਫੇਰ ਤਲਾਕ ਲੈਣ ਲੱਗੇ ਗੁਰੂ ਨਹੀ ਯਾਦ ਆਉਦਾ ਉਸ ਦਿਨ ਵੀ ਫੇਰ ਆ ਕੇ ਗੁਰੂ ਕੋਲ ਉਹੀ ਰਿਸਤੇਦਾਰਾਂ ਦੀ ਅਗਵਾਈ ਚ’ ਕਿਹਾ ਜਾ ਸਕਦਾ ਹੈ ਕਿ ਗੁਰੂ ਅਸੀ ਜੋ ਰਿਸਤਾ ਬਣਾਇਆ ਸੀ ਉਹ ਨੇਪਰੇ ਨਹੀ ਚੜ ਸਕਿਆ ਤੇ ਸਾਨੂੰ ਮਾ਼ਫ ਕਰੋ ਤੇ ਸਾਨੂੰ ਅਲੱਗ ਹੋਣ ਦੀ ਇਜਾਜਤ ਦੇਖੋ ਬਾਂਦਰ ਲੋਕ ਨੇ ਇਹ ਅਨਪੜ ਧਰਮ ਦਾ ਗੁੰਮਰਾਹ ਕਰਨਾ ਤੇ ਅੰਨੀ ਸਰਧਾ ਮੈ ਤਾ ਕਹਿੰਦਾ ਹਾ ਜਦੋ ਅੰਤਿਮ ਰਸਤਾ ਵੀ ਕਾਨੁੰਨ ਦਾ ਹੈ ਤਾ ਪਹਿਲਾ ਵੀ ਕਾਨੁੰਨੀ ਹੋਣਾ ਚਾਹਿਦਾ ਹੈ ਵਿਆਹ ਲਈ ਸਿਰਫ ਕੋਰਟ ਮੈਰਿਜ ਕਾਫੀ ਹੈ। ਕਿਉਕਿ ਕਾਗਜੀ ਕਾਰਵਾਈ ਲਈ ਇਹ ਬਹੁਤ ਜਰੂਰੀ ਹੈ । ਵਿਆਹ ਤੇ ਦਹੇਜ ਦੀ ਕੁਰੀਤ ਨੂੰ ਠੁੱਕਰਾਉਣ ਲਈ ਮੈ ਪਹਿਲ ਕਰਾਂਗਾਂ ਤੇ ਉਮੀਦ ਕਰਾਂਗਾਂ ਕੋਈ ਨਾ ਕੋਈ ਸੱਜਣ ਤਾ ਤਿਆਰ ਹੋਵੇਗਾ ਮੇਰੇ ਨਾਲ ਇਸ ਕਿਰਿਆ ਨੂੰ ਆਪਣਾਉਣ ਲਈ ਜੇਕਰ ਮੈ ਇਸ ਨੂੰ ਕੁਰੀਤ ਕਹਿ ਰਿਹਾ ਤਾ ਸ਼ੁਰੂ ਵੀ ਆਪਣੇ ਆਪ ਤੋ ਕਰ ਰਿਹਾ ਹਾ।
ਸੱਭਿਆਚਾਰ ਕੁੱਝ ਨਹੀ ਹੁੰਦਾ ਕੁੱਝ ਵੀ ਪਤਨ ਨਹੀ ਹੋ ਰਿਹਾ ਜਿਵੇਂ ਕਿ ਕੁੱਝ ਕੁਰੀਤਾ ਦਾ ਖਾਤਮਾ ਹੋ ਰਿਹਾ ਹੈ ਅਸੀ ਕੱਟੜ ਹਾ ਇਸ ਲਈ ਅਪਣਾਉਣ ਚ ਬਹੁਤ ਸਮਾਂ ਲਗਾਉਦੇ ਹਾ। ਘੁੰਡ ਪ੍ਰਥਾ, ਸਤੀ ਪ੍ਰਥਾ ਦਾ ਪਤਨ ਹੋਇਆ ਹੈ ਪਹਿਲਾ ਇਸ ਨੂੰ ਹਟਾਉਣ ਤੇ ਵੀ ਵਿਵਾਦ ਸਨ ਹੋਲੀ ਹੋਲੀ ਅਸੀ ਇਹਨਾਂ ਚੀਜਾ ਨੂੰ ਅਪਣਾ ਲਿਆ ਤੇ ਇਹ ਕੁਰੀਤਾ ਖਤਮ ਹੋ ਗਈਆ ਨੇ ਇਸ ਤਰਾਂ ਹੀ ਦਹੇਜ ਭਰੂਣ ਹੱਤਿਆ ਤੇ ਵਿਆਹ ਵਰਗੀਆ ਢੋਗੀਂ ਰਸਮਾਂ ਨੂੰ ਹਟਾਉਣ ਦੀ ਜਰੂਰਤ ਹੈ। ਲਵ ਮੈਰਿਜਾ ਤੇ ਵੀ ਵਿਵਾਦ ਸੀ ਹੋਲੀ ਹੋਲੀ ਅਸੀ ਅਪਣਾ ਲਈਆ ਹਨ ਕਿਸੇ ਵੀ ਸੱਭਿਆਚਾਰ ਦਾ ਪਤਨ ਨਹੀ ਹੋ ਰਿਹਾ ਮਿਟ ਨਹੀ ਰਿਹਾ ਬੱਸ ਸੋਧੀਕਰਨ ਹੋ ਰਿਹਾ ਨਿਵੇਨੀਕਰਨ ਆ ਰਿਹਾ ਹੈ।
ਇਦਾਂ ਦੇ ਵਿਸਿਆ ਨੂੰ ਸਮਝਣ ਦੀ ਬਹੁਤ ਜਰੂਰਤ ਹੈ ਸਾਨੂੰ ਚਾਹਿਦਾ ਹੈ ਕਿ ਆਪਣੀ ਦੇਹ ਨਾਲ ਪਿਆਰ ਨਾ ਕਰੀਏ ਇਨਾਂ ਪਿਆਰ ਕਰਦੇ ਹਾਂ ਕਿ ਮਰ ਕੇ ਵੀ ਆਪਣਾ ਸਰੀਰ ਦੇ ਅੰਤਿਮ ਸੰਸਕਾਰ ਤੱਕ ਚਿੰਤਤ ਹਾਂ। ਚਾਹਿਦਾ ਹੈ ਕਿ ਆਪਣੀ ਦੇਹੀ ਨੂੰ ਉਹਨਾ ਕੇਂਦਰਾਂ ਤੱਕ ਪੁੰਹਚਾਇਆ ਜਾਵੇ ਤਾ ਜੋ ਸਾਡੀ ਦੇਹ ਦੀਆ ਅੱਖਾਂ ਤੇ ਹੋਰ ਅੰਗ ਜੋ ਵਰਤੇ ਜਾ ਸਕਦੇ ਨੇ ਉਹ ਕਿਸੇ ਦੇ ਕੰਮ ਆਉਣ ਜਦੋ ਵੀ ਕੋਈ ਅੰਨਾਂ ਅੱਖਾਂ ਪ੍ਰਾਪਤ ਕਰੇਗਾ ਤਾ ਖੁਸੀ ਤਾਂ ਲਾਜਮੀ ਹੋਵੇਗੀ ਸਾਰੇ ਅੰਨੇ ਦੇਖਣਗੇ ਤਾ ਸੋਹਣੀ ਕੁਦਰਤ ਨੂੰ ਪਿਆਰ ਕਰਨਗੇ ਸੰਸਾਰ ਸਾਰਾ ਤੰਦਰੁਸਤ ਹੋ ਜਾਵੇ ਤਾ ਸਾਡਾ ਕੀ ਜਾਦਾ ਹੈ ਪਰ ਕੋਈ ਇਸ ਕੰਮ ਲਈ ਅੱਗੇ ਨਹੀ ਆ ਰਿਹਾ ਮੈ ਆਪਣੇ ਸਰੀਰ ਨੂੰ ਅੱਖਾਂ ਦੇ ਕੇਂਦਰ ਨੂੰ ਭੇਟ ਕਰਾਗਾਂ ਤੇ ਚਾਹਾਂਗਾਂ ਕਿ ਜੇਕਰ ਮੇਰੇ ਸਰੀਰ ਦਾ ਕੋਈ ਅੰਗ ਕਿਸੇ ਦੇ ਕੰਮ ਆ ਰਿਹਾ ਤਾ ਉਸ ਨੂੰ ਸੇਅਰ ਕੀਤਾ ਜਾਵੇ। ਸਾਇਦ ਮੇਰੇ ਨਾਲ ਕੋਈ ਹੋਰ ਸਾਥੀ ਵੀ ਤਿਆਰ ਹੋ ਜਾਵੇ ਤਾ ਮੈਨੂੰ ਖੁਸੀ ਹੋਵੇਗੀ ।
ਰੋਟੀ ਇਨਸਾਨ ਦੀ ਮੁੱਡਲੀ ਜਰੂਰਤ ਹੈ ਮੇਰੇ ਮਾਧਓੁ ਨੇ ਇਹ ਪੱਥਰਾਂ ਦੇ ਕੀੜੇ ਨੂੰ ਵੀ ਮਹੁਈਆ ਕਰਵਾਈ ਹੈ ਮੈ ਨਹੀ ਮੰਨਦਾ ਕਿ ਦੁਨੀਆ ਚ’ ਕੋਈ ਭੁੱਖ ਨਾਲ ਮਰੇਗਾਂ ਅਫਰੀਕਾਂ ਤੱਕ ਅੱਜ ਭੋਜਨ ਤੇ ਹੋਰ ਸਹੁਲਤ ਮੁਹਈਆ ਕਰਵਾਈ ਜਾ ਰਹੀ ਹੈ ਸੋ ਮੈ ਕਦੇ ਜਿਆਦਾ ਫਿਕਰ ਨਹੀ ਕਰਦਾ ਕਿਉਕਿ ਮੈਨੂੰ ਵੀ ਰੋਟੀ ਮਿਲਦੀ ਹੀ ਰਹੇਗੀ ਮੇਰਾ ਵਿਸ਼ਵਾਸ ਹੈ ਮੈ ਆਪਣੇ ਸੁਪਣੇ ਵੱਡੇ ਮਕਾਨਾਂ ਜਾ ਗੱਡੀਆ ਲਈ ਉਸਰਦਾ ਹੀ ਨਹੀ ਕਿਉ ਕਿ ਉਹੀ ਮੈਨੂੰ ਗਲਤ ਰਾਹਾਂ ਤੇ ਤੁਰਨ ਨੂੰ ਮਜਬੂਰ ਕਰਨਗੇ ਮੈ ਆਪਣੀ ਜਰੂਰਤ ਰੋਟੀ ਤੱਕ ਹੀ ਸੀਮਤ ਰੱਖਾਗਾ ਜੋ ਵਾਧੂ ਹੈ ਉਸ ਨੂੰ ਵੰਡ ਦੇਵਾਂਗਾ ਗੁਦਾਮ ਤੋ ਗੁਰੇਜ ਕਰਾਂਗਾ।
ਪ੍ਰਮਾਤਮਾ ਮੈਨੂੰ ਸਿਦਕ ਦੇਵੀ ਮੈ ਕਦੇ ਡੋਲਾ ਨਾ ਮੈ ਉਹ ਸੁਪਨੇ ਨਾ ਤੱਕਾ ਜੋ ਮੈਨੂੰ ਗਲਤ ਰਾਹਾਂ ਤੇ ਤੋਰਨ ਮੈ ਤੇਰੀ ਕੁਦਰਤੀ ਸੋਮਿਆ ਨਾਲ ਹੀ ਰੱਜ ਲਵਾ ਇਹੀ ਮੇਰੀ ਅਰਦਾਸ ਹੈ ਜਦੋ ਮੈ ਬਿਲਕੁੱਲ ਨਿਖਰ ਜਾਵਾਗਾਂ ਤਾ ਮੈਨੂੰ ਤੁੰ ਆਪ ਹੀ ਆਪਣੀ ਗੋਦ ਚ ਲੈ ਲਈ। ਬੇੱਸਕ ਇਸ ਕਿਰਿਆ ਚ ਹਾਲੇ ਬਹੁਤ ਜਨਮ ਲੱਗ ਸਕਦੇ ਨੇ ਪਰ ਮੈ ਕਰਮ ਕਰਦਾ ਰਹਾਗਾਂ ਜੋ ਵਿਧੀ ਦੇ ਵਿਧਾਨ ਚ ਹੈ ਹੋਣਾ ਉਹੀ ਹੈ ਮੈ ਇਸ ਜਿੰਦਗੀ ਨੂੰ ਕਵਿਤਾ ਬਣਾ ਲਵਾ ਤੇ ਕੁਦਰਤ ਤੇ ਕਵਿਤਾ ਦੀ ਬੁੱਕਲ ਚ ਮੈ ਵੀ ਸੋ ਜਾਵਾਂ ।
ਸਾਧ ਜਟਾਵਾਂ ਵਾਲਾ
ਸਤਵੰਤ ਸਿੱਧੂ